ਬਾਬਾ ਜੀ ਦੇ ਸਤਿਸੰਗ ਪ੍ਰੋਗਰਾਮ – ਫੇਟਵਿੱਲ

ਬੁੱਧਵਾਰ, ਜੁਲਾਈ 31 ਅਤੇ ਵੀਰਵਾਰ ਅਗਸਤ 1, 2024

ਪ੍ਰੋਗਰਾਮ
 ਗੇਟ ਖੁੱਲਣ ਦਾ ਸਮਾਂ:6:30 am
 ਸਤਿਸੰਗ ਹਾਲ ਖੁੱਲਣ ਦਾ ਸਮਾਂ:6:30 am
 ਸੀਟਾਂ ਤੇ ਬੈਠ ਜਾਓ:9:15 am
 ਸਤਿਸੰਗ ਸ਼ੁਰੂ ਹੋਣ ਦਾ ਸਮਾਂ:10:00 am
 ਸਾਈਟ ਬੰਦ ਹੋਣ ਦਾ ਸਮਾਂ:1:00 pm

ਸਿਰਫ਼ ਮੱਧ-ਉੱਤਰੀ (North Central) ਅਤੇ ਦੱਖਣ-ਪੂਰਬੀ (Southeast) ਇਲਾਕਿਆਂ ਦੇ ਨਿਵਾਸੀ, ਜੋ ਕਿ ਹੇਠ ਦਿੱਤੇ ਸੂਬਿਆਂ ਵਿਚ ਰਹਿੰਦੇ ਹਨ, ਫੇਟਵਿੱਲ ਸਤਿਸੰਗ ਪ੍ਰੋਗਰਾਮ ਤੇ ਆ ਸਕਦੇ ਹਨ।
(AL, DC, FL, GA, IA, IL, IN, KY, LA, MD, MI, MN, MS, NC, ND, NE, OH, SC, SD, TN, VA, WI, WV)

ਅਮਰੀਕਾ ਤੋਂ ਬਾਹਰ ਰਹਿਣ ਵਾਲੀ ਸੰਗਤ ਨੂੰ ਅਮਰੀਕਾ ਜਾਂ ਕੈਨੇਡਾ ਦੇ ਕਿਸੇ ਵੀ ਸਤਿਸੰਗ ਪ੍ਰੋਗਰਾਮ ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਸਿਰਫ ਸਾਊਥ ਅਮਰੀਕਾ, ਸੇੰਟ੍ਰਲ ਅਮਰੀਕਾ, ਮੈਕਸਿਕੋ ਅਤੇ ਕੈਰੇਬੀਅਨ ਦੇ ਨਿਵਾਸੀ ਫੇਟਵਿੱਲ ਜਾਂ ਪੇਟਾਲੂਮਾ ਵਿਚੋਂ ਕਿਸੇ ਇੱਕ ਸਤਿਸੰਗ ਪ੍ਰੋਗਰਾਮ ਤੇ ਜਾ ਸਕਦੇ ਹਨ, ਪਰ ਦੋਵਾਂ ਤੇ ਨਹੀਂ।

ਸਤਿਸੰਗ ਪ੍ਰੋਗਰਾਮ – ਹਰ ਰੋਜ਼ ਸਵੇਰੇ 10:00 am ਵਜੇ ਸਵਾਲ-ਜਵਾਬ ਪ੍ਰੋਗਰਾਮ ਸ਼ੁਰੂ ਹੋਵੇਗਾ।

ਪਹੁੰਚਣ ਦਾ ਸਮਾਂ – ਕਿਰਪਾ ਕਰਕੇ ਸਾਈਟ ਤੇ ਸਵੇਰੇ 6:30 am ਵਜੇ ਤੋਂ ਪਹਿਲਾਂ ਨਾਂ ਪਹੁੰਚਣਾ ਜੀ। ਜਲਦੀ ਪਹੁੰਚਣ ਨਾਲ ਸੁਰੱਖਿਆ ਅਤੇ ਟ੍ਰੈਫਿਕ ਲਈ ਖ਼ਤਰੇ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਗੇਟ ਖੁੱਲਣ ਤਕ ਸੰਗਤ ਦੀ ਸਹੂਲਤ ਦੇ ਲਈ ਕੋਈ ਵੀ ਸੁਵਿਧਾ ਉਪਲੱਬਧ ਨਹੀਂ ਹੋਵੇਗੀ। ਕਿਰਪਾ ਕਰ ਕੇ ਸੇਵਾਦਾਰਾਂ ਨੂੰ ਸਾਈਟ ਤੇ ਪਹੁੰਚਣ ਤੇ ਸਾਈਟ ਨੂੰ ਤਿਆਰ ਕਰਨ ਲਈ ਉਚਿਤ ਵਕਤ ਅਤੇ ਸਹਿਯੋਗ ਦਿਓ ਜੀ। 6:30 am ਦੇ ਦਿੱਤੇ ਵਕਤ ਤੋਂ ਪਹਿਲਾਂ ਕਿਸੇ ਨੂੰ ਵੀ ਸਤਿਸੰਗ ਹਾਲ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਸਮੇਂ ਤੇ ਪਹੁੰਚਣ ਵਾਲਿਆਂ ਨਾਲ ਨਿਰਪੱਖ ਰਹਿਣ ਲਈ, ਹਾਲ ਦੇ ਅੰਦਰ ਜਾਣ ਲਈ ਬੇਤਰਤੀਬ ਢੰਗ ਨਾਲ ਲਾਈਨ ਚੁਣੀ ਜਾਵੇਗੀ।

ਬੈਠਣ ਦਾ ਇੰਤਜ਼ਾਮ – ਸੰਗਤ ਨੂੰ ਸਵੇਰੇ 9:15 ਵਜੇ ਤਕ ਆਪਣੀ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ। ਜੋ ਸੰਗਤ ਇਕੱਠੇ ਬੈਠਣਾ ਚਾਹੁੰਦੀ ਹੈ, ਉਹਨਾਂ ਨੂੰ ਇਕੱਠੇ ਪਹੁੰਚਣਾ ਚਾਹੀਦਾ ਹੈ। ਦੂਸਰਿਆਂ ਲਈ ਸੀਟਾਂ ਰੋਕ ਕੇ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਭ ਦੀ ਸੁਰੱਖਿਆ ਅਤੇ ਸੁਵਿਧਾ ਲਈ, ਕਿਰਪਾ ਕਰ ਕੇ ਸੇਵਾਦਾਰਾਂ ਨੂੰ ਸਹਿਯੋਗ ਦਿਓ ਜੀ।

ਸਤਿਸੰਗ ਦਾ ਨਾਲ-ਨਾਲ ਭਾਸ਼ਾ ਅਨੁਵਾਦ – ਸਤਿਸੰਗ ਦਾ ਪੰਜਾਬੀ/ਹਿੰਦੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਸਪੈਨਿਸ਼ ਵਿਚ ਨਾਲ-ਨਾਲ ਅਨੁਵਾਦ ਹੋਵੇਗਾ। ਇਸ ਸੁਵਿਧਾ ਲਈ ਹਾਲ ਵਿਚ ਇੱਕ ਹੈੱਡਫੋਨ ਵਾਲੀ ਜਗ੍ਹਾ ਦਾ ਇੰਤਜ਼ਾਮ ਕੀਤਾ ਗਿਆ ਹੈ। ਕਿਰਪਾ ਧਿਆਨ ਦਿਓ ਕਿ ਉਥੇ ਬੈਠਣ ਦੀ ਜਗ੍ਹਾ ਸੀਮਿਤ ਹੈ। ਇਸ ਲਈ ਜੋ ਪਹਿਲਾਂ ਆਉਣਗੇ, ਉਹਨਾਂ ਨੂੰ ਉਥੇ ਬੈਠਣ ਦਾ ਮੌਕਾ ਵੀ ਪਹਿਲਾਂ ਮਿਲੇਗਾ।

ਸਵਾਲ ਅਤੇ ਜਵਾਬ – ਹਰ ਰੋਜ਼ ਸਵਾਲ-ਜਵਾਬ ਦਾ ਪ੍ਰੋਗਰਾਮ ਹੋਵੇਗਾ। ਜੋ ਬਾਬਾ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹਨ, ਉਹਨਾਂ ਦਾ ਚੁਣਾਓ ਰੋਜ਼ ਸਤਿਸੰਗ ਤੋਂ ਪਹਿਲਾਂ ਇੱਕ ਪਰਚੀ ਦੇ ਜ਼ਰੀਏ ਕੀਤਾ ਜਾਵੇਗਾ। ਇਹ ਚੁਣਾਓ ਏਰੀਆ ਰੋਜ਼ ਸਵੇਰੇ 6:30 am ਵਜੇ ਖੁਲ੍ਹੇਗਾ ਅਤੇ 8:00 am ਵਜੇ ਬੰਦ ਹੋ ਜਾਵੇਗਾ, ਜਿਸ ਤੋਂ ਬਾਅਦ ਚੁਣਾਓ ਕੀਤਾ ਜਾਵੇਗਾ। ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਸਤਿਸੰਗ ਹਾਲ ਵਿਚ ਆਪਣੀ ਸੀਟ ਰੱਖ ਕੇ, ਫਿਰ ਐਂਟਰੇਂਸ ਨੰਬਰ 2 ਸਵਾਲ-ਜਵਾਬ ਚੁਣਾਓ ਏਰੀਆ ਤੇ ਆ ਜਾਓ। ਅਗਰ ਤੁਸੀਂ ਚੁਣੇ ਨਹੀਂ ਗਏ ਤਾਂ ਤੁਸੀਂ ਆਪਣੀ ਸੀਟ ਤੇ ਵਾਪਿਸ ਚਲੇ ਜਾਓ। ਚੁਣੇ ਜਾਣ ਦੀ ਪ੍ਰਕਿਰਿਆ ਤੋਂ ਬਾਅਦ ਕਿਸੇ ਨੂੰ ਵੀ ਸਵਾਲ-ਜਵਾਬ ਦੀ ਲਾਈਨ ਵਿਚ ਲੱਗਣ ਦੀ ਇਜਾਜ਼ਤ ਨਹੀਂ ਹੈ।

ਸਵਾਲ-ਜਵਾਬ ਲਈ ਹਦਾਇਤਾਂ:
ਡੇਰੇ ਵਲੋਂ ਨਿਵੇਦਨ ਹੈ ਕਿ ਸਵਾਲਾਂ ਦੇ ਸੰਬੰਧਿਤ ਹੇਠਲੀ ਜਾਣਕਾਰੀ ਦਿੱਤੀ ਜਾਵੇ:

  1. ਸਵਾਲ ਪੁੱਛਣ ਵਾਲਿਆਂ ਦੀ ਉਮਰ 18 ਸਾਲ ਜਾਂ 18 ਤੋਂ ਵੱਧ ਹੋਣੀ ਚਾਹੀਦੀ ਹੈ।
  2. ਸਵਾਲ ਛੋਟੇ ਅਤੇ ਸਪਸ਼ਟ ਹੋਣੇ ਚਾਹੀਦੇ ਹਨ।
  3. ਸਿਰਫ ਇਕ ਸਵਾਲ ਪੁੱਛਣਾ ਚਾਹੀਦਾ ਹੈ।
  4. ਸਵਾਲ ਰੂਹਾਨੀਅਤ ਬਾਰੇ ਹੋਣੇ ਚਾਹੀਦੇ ਹਨ, ਨਾ ਕਿ ਨਿਜੀ, ਆਰਥਿਕ, ਸਿਹਤ, ਪਰਿਵਾਰਿਕ ਜਾਂ ਰਾਜਨੀਤਿਕ ਸਮੱਸਿਆਵਾਂ ਬਾਰੇ।
  5. ਦੂਸਰਿਆਂ ਵਲੋਂ ਸਵਾਲ ਨਹੀਂ ਪੁੱਛਣੇ ਚਾਹੀਦੇ।
  6. ਲੰਬੇ ਨੋਟ, ਕਵਿਤਾਵਾਂ ਤੇ ਚਿੱਠੀਆਂ ਨਹੀਂ ਪੜ੍ਹਨੀਆਂ ਚਾਹੀਦੀਆਂ।
  7. ਜਦੋਂ ਬਾਬਾ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹੋਣ ਤਾਂ ਉਹਨਾਂ ਨੂੰ ਵਿਚ ਨਹੀਂ ਟੋਕਣਾ ਜੀ। ਕੁਝ ਬੋਲਣ ਤੋਂ ਪਹਿਲਾਂ, ਤੁਸੀਂ ਉਹਨਾਂ ਨੂੰ ਆਪਣੀ ਗੱਲ ਖਤਮ ਕਰਨ ਦੇਵੋ।

ਸੰਗਤ ਲਈ ਬੇਨਤੀਆਂ:

  1. ਸਤਿਸੰਗ ਪ੍ਰੋਗਰਾਮ ਦੌਰਾਨ ਕਿਸੇ ਵੇਲੇ ਵੀ ਤਾੜੀ ਨਾ ਬਜਾਓ ਜੀ।
  2. ਕਿਰਪਾ ਕਰ ਕੇ ਸਵਾਲ ਪੁੱਛਣ ਵਾਲਿਆਂ ਦੀ ਗੋਪਨੀਯਤਾ ਦਾ ਆਦਰ ਕਰਦੇ ਹੋਏ, ਮੁੜ ਕੇ ਸਵਾਲ ਪੁੱਛਣ ਵਾਲਿਆਂ ਨੂੰ ਨਾ ਦੇਖੋ ਜੀ।

ਇਹਨਾਂ ਚੀਜ਼ਾਂ ਨੂੰ ਲੈ ਕੇ ਆਉਣ ਦੀ ਮਨਾਹੀ ਹੈ – ਮੋਬਾਈਲ ਫੋਨ, ਪੇਜਰ, ਕੈਮਰਾ, ਦੂਰਬੀਨ, ਲੇਜ਼ਰ ਪੋਇੰਟਰ, ਆਡੀਓ ਪਲੇਅਰ, ਘੜੀਆਂ ਅਤੇ ਹੋਰ ਯੰਤਰ ਜਿਹਨਾਂ ਨਾਲ ਆਡੀਓ/ਵੀਡੀਓ ਰਿਕਾਰਡ ਹੋ ਸਕਦੀਆਂ ਹਨ ਜਾਂ ਭੇਜੀਆਂ ਜਾ ਸਕਦੀਆਂ ਹਨ ਜਾਂ ਇਲੈਕਟ੍ਰਾਨਿਕ ਗੇਮਜ਼ ਜਾਂ ਹੋਰ ਕੋਈ ਵੀ ਇਲੈਕਟ੍ਰਾਨਿਕ ਵਸਤੂ ਅਤੇ ਹਥਿਆਰਾਂ ਨੂੰ ਸਤਿਸੰਗ ਹਾਲ, ਫੈਮਿਲੀ ਏਰੀਆ ਤੇ ਆਲੇ-ਦੁਆਲੇ ਦੇ ਏਰੀਆ ਵਿਚ ਲੈ ਕੇ ਜਾਣ ਦੀ ਮਨਾਹੀ ਹੈ। ਇਹੋ ਜਿਹੀ ਕੋਈ ਵੀ ਵਸਤੂ ਨੂੰ ਆਪਣੀ ਰਿਹਾਇਸ਼ ਵਾਲੀ ਜਗ੍ਹਾ, ਆਪਣੀ ਗੱਡੀ ਵਿਚ ਰੱਖ ਕੇ ਆਓ ਜਾਂ ਸੇਵਾਦਾਰਾਂ ਕੋਲ ਜਮਾ ਕਰਵਾਓ ਜੀ।

ਇਲੈਕਟ੍ਰਾਨਿਕ ਸਕਰੀਨਿੰਗ: ਸੰਗਤ ਦੀ ਇਲੈਕਟ੍ਰਾਨਿਕ ਸਕਰੀਨਿੰਗ ਕੀਤੀ ਜਾ ਸਕਦੀ ਹੈ।

ਤਸਵੀਰ ਲੈਣਾ ਅਤੇ ਆਡੀਓ/ਵੀਡੀਓ ਰਿਕਾਰਡਿੰਗ: ਸੈਂਟਰ ਤੇ ਹਰ ਜਗ੍ਹਾ ਮੋਬਾਈਲ ਫੋਨ ਜਾਂ ਕਿਸੀ ਹੋਰ ਇਲੈਕਟ੍ਰਾਨਿਕ ਯੰਤਰ ਦੇ ਜ਼ਰੀਏ ਤਸਵੀਰ ਲੈਣ ਦੀ ਜਾਂ ਆਡੀਓ/ਵੀਡੀਓ ਰਿਕਾਰਡਿੰਗ ਕਰਨ ਦੀ ਮਨਾਹੀ ਹੈ।

ਵੱਡੇ ਬੈਗ ਜਾਂ ਪਰਸ (ਲਗਪਗ 6"x9" ਤੋਂ ਵੱਡੇ) ਖਾਣ-ਪੀਣ ਦੀਆਂ ਚੀਜ਼ਾਂ (ਪਾਣੀ ਨੂੰ ਛੱਡ ਕੇ) ਨੂੰ ਸਤਿਸੰਗ ਹਾਲ ਵਿਚ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਗੱਲ ਦਾ ਖਿਆਲ ਰੱਖਣਾ ਕਿ ਹਾਲ ਜਾਂ ਫੈਮਿਲੀ ਏਰੀਆ ਦੇ ਅੰਦਰ ਜਾਣ ਤੋਂ ਪਹਿਲਾਂ ਹਰ ਬੈਗ ਦੀ ਜਾਂਚ ਕੀਤੀ ਜਾ ਸਕਦੀ ਹੈ। ਗੱਦੀਆਂ ਲੈ ਕੇ ਆਉਣ ਦੀ ਇਜਾਜ਼ਤ ਹੈ ਪਰ ਮੈਟਲ ਫਰੇਮ ਵਾਲੀ ਕੁਰਸੀ ਦੀ ਇਜਾਜ਼ਤ ਨਹੀਂ ਹੈ।

ਨੋਟ੍ਸ ਲੈਣਾ – ਬਾਬਾ ਜੀ ਚਾਹੁੰਦੇ ਹਨ ਕਿ ਅਸੀਂ ਉਹਨਾਂ ਦੀ ਮੌਜੂਦਗੀ ਦਾ ਪੂਰਾ-ਪੂਰਾ ਫਾਇਦਾ ਉਠਾਈਏ ਅਤੇ ਆਪਣਾ ਸਮਾਂ ਅਤੇ ਧਿਆਨ ਨੋਟ੍ਸ ਲਿਖਣ ਵਿਚ ਨਾ ਲਗਾਈਏ। ਇਸ ਲਈ ਕਿਰਪਾ ਕਰਕੇ ਸਤਿਸੰਗ ਵਿਚ ਜਾਂ ਸਵਾਲ-ਜਵਾਬ ਦੇ ਦੌਰਾਨ ਨੋਟ੍ਸ ਨਾ ਲਿਖੋ। ਨੋਟ੍ਸ ਲਿਖ ਕੇ ਉਹਨਾਂ ਨੂੰ ਇੰਟਰਨੇਟ ਜਾਂ ਕਿਸੇ ਹੋਰ ਤਰੀਕੇ ਨਾਲ ਦੂਜਿਆਂ ਨੂੰ ਭੇਜਣ ਦੀ ਸਖ਼ਤ ਮਨਾਹੀ ਹੈ।

ਪਾਰਕਿੰਗ – ਦੂਰ ਦੇ ਪਾਰਕਿੰਗ ਏਰੀਆ ਤੋਂ ਬਜ਼ੁਰਗਾਂ ਅਤੇ ਖਾਸ ਜ਼ਰੂਰਤਾਂ (ਸਪੈਸ਼ਲ ਨੀਡ੍ਸ) ਵਾਲੇ ਲੋਕਾਂ ਦੀ ਸਹਾਇਤਾ ਲਈ ਸੀਮਿਤ ਟ੍ਰਾਸਪੋਰਟ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਜੇ ਤੁਸੀਂ (ਰੇਲੇ-ਡਰਹਮ ਅੰਤਰਰਾਸ਼ਟਰੀ ਹਵਾਈ ਅੱਡਾ) Raleigh-Durham International Airport (RDU) ਤੋਂ ਰਵਾਨਾ ਹੋ ਰਹੇ ਹੋ ਤਾਂ ਟ੍ਰੈਫਿਕ ਦਾ ਖਿਆਲ ਰੱਖਦੇ ਹੋਏ, ਘੱਟੋ-ਘੱਟ 2 ਘੰਟੇ ਦਾ ਡ੍ਰਾਈਵਿੰਗ ਟਾਈਮ ਰੱਖ ਕੇ ਚਲਣਾ।

ਸਤਿਸੰਗ ਤੇ ਬੱਚਿਆਂ ਨਾਲ ਆਉਣਾ – 10 ਅਤੇ 10 ਤੋਂ ਵੱਡੀ ਉਮਰ ਦੇ ਬੱਚਿਆਂ ਨੂੰ ਸਤਿਸੰਗ ਵਿਚ ਆਉਣ ਦੀ ਇਜਾਜ਼ਤ ਹੈ। 10 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਆਪਣੇ ਮਾਂ-ਬਾਪ ਜਾਂ ਗਾਰਡੀਅਨ ਨਾਲ ਫੈਮਿਲੀ ਏਰੀਆ ਵਿਚ ਜਾਣਾ ਪਵੇਗਾ। ਮਾਂ-ਬਾਪ ਜਾਂ ਗਾਰਡੀਅਨ ਸਤਿਸੰਗ ਦੇ ਦੌਰਾਨ ਅਤੇ ਸਾਈਟ ਤੇ ਹਰ ਵੇਲੇ ਆਪਣੇ ਬੱਚਿਆਂ ਲਈ ਜਿੰਮੇਵਾਰ ਹੋਣਗੇ। ਜ਼ਿਆਦਾ ਜਾਣਕਾਰੀ ਦੇ ਲਈ Family Area ਪੇਜ ਦੇਖੋ।

ਖਾਸ ਜ਼ਰੂਰਤਾਂ ਵਾਲੇ ਲੋਕ (ਸਪੈਸ਼ਲ ਨੀਡ੍ਸ) – ਖਾਸ ਜ਼ਰੂਰਤਾਂ ਵਾਲੇ ਲੋਕਾਂ ਲਈ ਸਹਾਇਤਾ ਦਾ ਇੰਤਜ਼ਾਮ ਕੀਤਾ ਜਾਵੇਗਾ। ਜਦੋਂ ਤੁਸੀਂ ਸਤਿਸੰਗ ਦੇ ਲਈ ਪਹੁੰਚੋਗੇ ਤਾਂ ਕਿਰਪਾ ਕਰਕੇ ਖਾਸ ਜ਼ਰੂਰਤਾਂ ਦੀ ਪਾਰਕਿੰਗ ਅਤੇ ਡ੍ਰੌਪ ਆਫ਼ (drop off) ਦੇ ਸੰਕੇਤਾਂ ਦੀ ਪਾਲਣਾ ਕਰਨਾ। ਨਿਜੀ ਉਪਯੋਗ ਲਈ ਸੈਂਟਰ ਵਲੋਂ ਕੋਈ ਵੀ ਮੈਡੀਕਲ ਉਪਕਰਣ, ਜਿਸ ਤਰ੍ਹਾਂ ਕਿ ਵੀਲਚੇਅਰ ਜਾਂ ਵਾਕਰ ਦਾ ਇੰਤਜ਼ਾਮ ਨਹੀਂ ਹੋਵੇਗਾ। ਆਪਣੀ ਜ਼ਰੂਰਤ ਦੀਆਂ ਚੀਜ਼ਾਂ ਕਿਰਪਾ ਕਰ ਕੇ ਆਪਣੇ ਨਾਲ ਲੈ ਕੇ ਆਓ ਜੀ। ਵਧੇਰੀ ਜਾਣਕਾਰੀ ਲਈ Special Needs ਪੇਜ ਅਤੇ Special Needs ਫਾਰਮ ਦੇਖੋ ਜੀ।

ਜਿਹਨਾਂ ਲੋਕਾਂ ਨੂੰ ਸੁਨਣ ਵਿਚ ਪਰੇਸ਼ਾਨੀ ਹੈ, ਉਹਨਾਂ ਲਈ ਸਹੂਲਤਾਵਾਂ – ਸਪੈਸ਼ਲ ਨੀਡਸ ਅੱਪਲੀਕੈਸ਼ਨ ਫਾਰਮ ਦੇ ਜ਼ਰੀਏ ਨਿਵੇਦਨ ਕਰਨ ਤੇ, ਅਮਰੀਕੀ ਸੰਕੇਤ ਭਾਸ਼ਾ ਅਤੇ ਕਲੋਸਡ ਕੈਪਸ਼ਨ ਮਾਨੀਟਰ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ।

ਭੋਜਨ – ਸੰਗਤ ਲਈ ਲੰਚ ਬੈਗ ਦਾ ਇੰਤਜ਼ਾਮ ਕੀਤਾ ਜਾਵੇਗਾ ਜਿਸ ਵਿਚ ਇੱਕ ਯਾ ਦੋ ਰੈਪ (wrap), ਫਲ, ਪਾਣੀ ਦੀ ਬੋਤਲ ਅਤੇ ਸੀਰੀਅਲ ਬਾਰ ਹੋਵੇਗਾ। ਇੱਕ ਰੈਪ (wrap) ਵਾਲਾ ਬੈਗ $3 ਅਤੇ ਦੋ ਰੈਪ (wrap) ਵਾਲਾ ਲੰਚ ਬੈਗ $5 ਵਿਚ ਉਪਲੱਭਧ ਹੋਵੇਗਾI ਚਾਹ ਅਤੇ ਬਿਸਕੁਟ ਸਤਸੰਗ ਤੋਂ ਪਹਿਲਾਂ 25 ਸੈਂਟ ਦੀ ਕੀਮਤ ਤੇ ਉਪਲੱਭਧ ਹੋਣਗੇ। ਕਿਰਪਾ ਕਰ ਕੇ ਖਾਨ-ਪੀਣ ਦੀ ਵਧੇਰੇ ਜਾਣਕਾਰੀ ਲਈ Dining Guide ਵੇਖੋ।

ਸਥਾਨਿਕ ਲੋਕਾਂ ਨਾਲ ਸੰਬੰਧ – ਸਤਿਸੰਗ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਸਥਾਨਿਕ ਲੋਕਾਂ ਨਾਲ ਆਪਣਾ ਵਿਵਹਾਰ ਨਿਮਰ ਅਤੇ ਚੰਗਾ ਰੱਖੇ। ਸਾਡੇ ਸਤਿਸੰਗ ਸੈਂਟਰਾਂ ਨੇ ਸਥਾਨਿਕ ਲੋਕਾਂ ਅਤੇ ਸਥਾਨਿਕ ਸਰਕਾਰਾਂ ਨਾਲ ਚੰਗੇ ਸੰਬੰਧ ਵਿਕਸਿਤ ਕੀਤੇ ਹਨ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹੋ ਜਿਹਾ ਕੋਈ ਵੀ ਕੰਮ ਨਾਂ ਕਰੀਏ ਜਿਸ ਨਾਲ ਇਹ ਸੰਬੰਧ ਖਰਾਬ ਹੋ ਜਾਣ। ਜੇ ਹੋ ਸਕੇ ਤਾਂ ਹੋਟਲ ਅਤੇ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਸਟਾਫ਼ ਨੂੰ ਟਿਪ (Tip) ਜ਼ਰੂਰ ਦਿਓ।

ਪਹਿਰਾਵਾ, ਇਤਰ, ਤਮਾਕੂਨੋਸ਼ੀ ਤੇ ਪਾਲਤੂ ਜਾਨਵਰ – ਪਾਰਕਿੰਗ ਏਰੀਆ ਤੋਂ ਸਤਿਸੰਗ ਹਾਲ ਤਕ ਲੰਬੇ ਫਾਸਲੇ ਕਾਰਨ ਚੱਲਣ-ਫਿਰਣ ਵਿਚ ਆਰਾਮਦਾਇਕ ਜੁੱਤੇ ਪਾਉਣ ਦੀ ਹਿਦਾਇਤ ਦਿੱਤੀ ਜਾਂਦੀ ਹੈ। ਹਾਲ ਸਤਿਸੰਗ ਤੋਂ ਪਹਿਲਾਂ ਠੰਡਾ ਕੀਤਾ ਜਾਵੇਗਾ, ਉਸ ਹਿਸਾਬ ਨਾਲ ਕੱਪੜੇ ਪਾ ਕੇ ਆਉਣਾ ਜੀ। ਕੁਝ ਲੋਕਾਂ ਨੂੰ ਅਲਰਜੀ, ਦਮਾ ਆਦਿ ਸਿਹਤ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਇਤਰ ਵਗੈਰਾ ਲਗਾਉਣ ਤੋਂ ਪ੍ਰਹੇਜ ਕਰੋ। ਸਤਿਸੰਗ ਦੀ ਪ੍ਰਾਪਰਟੀ ਤੇ ਸਿਗਰਟ ਪੀਣ ਦੀ ਅਤੇ ਪਾਲਤੂ ਜਾਨਵਰ ਲੈ ਕੇ ਆਉਣ ਦੀ ਮਨਾਹੀ ਹੈ। ਸਿਰਫ਼ ਸਰਟੀਫਾਈਡ ਸਰਵਿਸ ਜਾਨਵਰ ਪ੍ਰਾਪਰਟੀ ਤੇ ਲੈ ਕੇ ਆਉਣ ਦੀ ਇਜਾਜ਼ਤ ਹੈ।